S

pa · Fiction

ਤਲ਼ੀਆਂ ਹੇਠਲੀ ਅੱਗ

ਅਜ਼ੀਜ਼ ਸਰੋਏ

₹499

ਪੰਜਾਬੀ ਦੇ ਨੌਜਵਾਨ ਨਾਵਲਕਾਰਾਂ ਦੀ ਕਤਾਰ ਵਿੱਚ ਅਜ਼ੀਜ਼ ਸਰੋਏ ਦਾ ਨਾਂ ਖ਼ਾਸ ਹੈ। ‘ਆਪਣੇ ਲੋਕ’ ਵਰਗੇ ਚਰਚਿਤ ਨਾਵਲ ਦੁਆਰਾ ਸਰੋਏ ਨੇ ਸੰਤਾਲ਼ੀ ਦੇ ਦੁਖਾਂਤ ਬਾਰੇ ਬਹੁਤ ਭਾਵਪੂਰਤ ਕਿਸਮ ਦਾ ਯਾਦਗਾਰੀ ਬਿਰਤਾਂਤ ਸਿਰਜਿਆ ਸੀ। ਸਰੋਏ ਵਰਗੇ ਨਾਵਲਕਾਰ ਅਨੁਭਵਾਂ ਤੋਂ ਪਾਰ ਦੀ ਬਿਰਤਾਂਤਕਾਰੀ ਦੇ ਵਾਹਕ ਹਨ। ‘ਤਲ਼਼ੀਆਂ ਹੇਠਲੀ ਅੱਗ’ ਅਜ਼ੀਜ਼ ਸਰੋਏ ਦਾ ਨਵਾਂ ਨਾਵਲ ਹੈ, ਜੋ ਕਿ ਪੰਜਾਬ ਦੇ ਪਿੰਡੇ ’ਤੇ ਸੰਤਾਲ਼ੀ ਵਰਗੇ ਦੂਜੇ ਅਧਿਆਇ, ਪੰਜਾਬ ਸੰਕਟ ਦੇ ਬਹੁ-ਪਾਸਾਰੀ ਪੱਖਾਂ ਦੀ ਪੇਸ਼ਕਾਰੀ ਕਰਦਾ ਹੈ। ਸਟੇਟ, ਧਰਮ ਅਤੇ ਮਰਦਾਵੀਂ ਪਿੱਤਰ ਸੱਤਾ ਭੀਰੀ ਵਰਗੀਆਂ ਨਿਰਦੋਸ਼ ਔਰਤਾਂ ਦੇ ਨਾਮ ’ਤੇ ਡੇਰਿਆਂ ਦੇ ਸੰਚਾਲਨ ਅਤੇ ਸੱਭਿਆਚਾਰਕ ਮੇਲਿਆਂ ਦੇ ਆਯੋਜਨ ਨਾਲ਼ ਲੋਕਾਈ ਨੂੰ ਇਤਿਹਾਸ ਦੀਆਂ ਕਾਲ਼ੀਆਂ ਕਰਤੂਤਾਂ ’ਤੇ ਚਿੰਤਨ ਜਾਂ ਵਿਮਰਸ਼ ਦੀ ਥਾਂ ਉਸੇ ਅੰਨ੍ਹੇ-ਬੋੜੇ ਖੂਹ ਵੱਲ ਧੱਕਦੀਆਂ ਹਨ।

Format

Receipt emailed after payment.

Secure checkout · UPI · cards · netbanking

WhatsApp order