S

pa · Fiction

ਪੰਜਾਬ ਦੀ ਖੱਬੀ ਲਹਿਰ ( ਬਸਤੀਵਾਦ ਤੋਂ ਮੁਕਤੀ ਤੱਕ )

Dr. Sarbjit Kangniwal

₹799

ਪੰਜਾਬ ਦੀ ਖੱਬੀ ਲਹਿਰ ਦੇ ਇੱਕ ਸਦੀ ਦੇ ਇਤਿਹਾਸ ਨੂੰ ਘੋਖਣ ਅਤੇ ਇਸ ਦਾ ਵਿਸ਼ਲੇਸਣ ਕਰਨ ਦੀ ਇਸ ਖੋਜ ਕਾਰਜ ਵਿੱਚ ਕੋਸ਼ਿਸ਼ ਕੀਤੀ ਗਈ ਹੈ। ਸਰਗਰਮ ਪੱਤਰਕਾਰੀ ਨੂੰ ਅਲਵਿਦਾ ਆਖਣ ਤੋਂ ਬਾਅਦ ਮੇਰੇ ਵੱਲੋਂ ਅਪਣਾਇਆ ਗਿਆ ਨਵਾਂ ਕੰਮ ਚਲੰਤ ਮਾਮਲਿਆਂ 'ਤੇ ਲਿਖਤਾਂ ਰਾਹੀਂ ਆਪਣੇ ਵਿਚਾਰਾਂ ਨੂੰ ਅੱਗੇ ਖੜਨ ਦੀ ਆਗਿਆ ਨਹੀਂ ਸੀ ਦਿੰਦਾ। ਇਸ ਕਰਕੇ ਮੈਂ ਆਪਣਾ ਸਾਰਾ ਧਿਆਨ ਖੋਜ ਕਾਰਜਾਂ 'ਤੇ ਕੇਂਦਰਤ ਕਰ ਲਿਆ। ਮੈਂ ਸੁਰਤ ਸੰਭਾਲਣ ਤੋਂ ਹੀ ਸਮਾਜਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ ਅਤੇ ਖੱਬੇ ਪੱਖੀ ਅਖ਼ਬਾਰਾਂ ਵਿੱਚ ਕੰਮ ਕਰਨ ਦੇ ਨਤੀਜੇ ਵਜੋਂ ਮੇਰੀ ਸੋਚ ਵਿੱਚ ਪਕਿਆਈ ਆਈ। ਸੋਵੀਅਤ ਸੰਘ ਵਿੱਚ ਸਮਾਜਵਾਦੀ ਵਿਵਸਥਾ ਦੇ ਪਤਨ ਪਿੱਛੋਂ ਇਸ ਪਿਛਲੇ ਕਾਰਨਾਂ ਦਾ ਪਤਾ ਲਾਉਣ ਅਤੇ ਪੰਜਾਬ ਵਿੱਚ ਖੱਬੀ ਲਹਿਰ ਦੇ ਇਤਿਹਾਸ 'ਤੇ ਆਲੋਚਨਾਤਮਿਕ ਕੰਮ ਦੇਖਣ ਦੀ ਮੇਰੀ ਇੱਛਾ ਪ੍ਰਬਲ ਹੋ ਗਈ। ਇਸ ਦਾ ਉਦੇਸ਼ ਇਸ ਸਮੇਂ ਦੌਰਾਨ ਰਹੀਆਂ ਘਾਟਾਂ-ਕਮਜ਼ੋਰੀਆਂ ਤੋਂ ਜਾਣੂ ਹੋਣਾ ਸੀ। ਭਾਵੇਂ ਇਸ ਵਿਸ਼ੇ 'ਤੇ ਕੁਝ ਕੰਮ ਹੋਇਆ ਸੀ ਪਰ ਫਿਰ ਵੀ ਮੈਂ ਇਸ ਵਿਸ਼ੇ 'ਤੇ ਵਿਸਤ੍ਰਤ ਕੰਮ ਲਈ ਵੱਖ ਵੱਖ ਸਮਿਆਂ 'ਤੇ ਕਾਮਰੇਡ ਜਗਜੀਤ ਸਿੰਘ ਆਨੰਦ ਅਤੇ ਡਾ. ਪਰੇਮ ਸਿੰਘ 'ਤੇ ਜ਼ੋਰ ਪਾਇਆ ਸੀ ਪਰ ਇਸ ਸਬੰਧ ਵਿੱਚ ਕੋਈ ਵੀ ਪ੍ਰਗਤੀ ਨਾ ਹੋਈ।

Format

Receipt emailed after payment.

Secure checkout · UPI · cards · netbanking

WhatsApp order