S

pa · Fiction

ਇੱਕੀਵੀਂ ਸਦੀ ਅਤੇ ਔਰਤ ਦੀ ਸਥਿਤੀ ਤਿੜਕਦਾ ਮੋਤੀ

Davinder Kaur Khush Dhaliwal

₹249

ਸਾਹਿਤਕ ਖੇਤਰ ਵਿਚ ਦਵਿੰਦਰ ਕੌਰ ਖੁਸ਼ ਧਾਲੀਵਾਲ ਵੱਲੋਂ ਰਚਿਤ ਵਾਰਤਕ ਦੀ ਇਹ ਛੇਵੀਂ ਪੁਸਤਕ ਹੈ। ਪੁਸਤਕ 'ਇੱਕੀਵੀਂ ਸਦੀ ਅਤੇ ਔਰਤ ਦੀ ਸਥਿਤੀ : ਤਿੜਕਦਾ ਮੋਤੀ' ਦਾ ਨਾਮ ਹੀ ਦਸਦਾ ਹੈ ਕਿ ਇਸ ਵਿੱਚ ਔਰਤਾਂ ਪ੍ਰਤੀ ਜੋ ਸਮਾਜ ਦਾ ਰਵੱਈਆ ਹੈ, ਉਸ ਨੂੰ ਦਿਲ ਦੇ ਦਰਦ ਤੋਂ ਮਹਿਸੂਸ ਕਰ ਕੇ ਲੇਖਿਕਾ ਨੇ ਆਪਣੇ ਸ਼ਬਦਾਂ ਨਾਲ ਬਾਖੂਬੀ ਬਿਆਨ ਕੀਤਾ ਹੈ। ਇਕ ਔਰਤ ਹੋਣ ਦੇ ਨਾਤੇ ਅੌਰਤਾਂ ਪ੍ਰਤੀ ਦੇਸ਼ ਨੂੰ ਜਾਗ੍ਰਿਤ ਕਰਨ ਲਈ ਹਰ ਵਿਸ਼ੇ ਦੇ ਅਨੁਭਵ ਨੂੰ ਰੂਪਮਾਨ ਕਰਦੀ ਹੈ ਇਸ ਪੁਸਤਕ ਵਿੱਚ 54 ਨਿਬੰਧ ਹਨ। ਗੁਰੂ ਨਾਨਕ ਦੇਵ ਜੀ ਨੇ ਵੀ ਔਰਤਾਂ ਪ੍ਰਤੀ ਹੋ ਰਹੇ ਵਿਤਕਰੇ ਨੂੰ ਮਹਿਸੂਸ ਕੀਤਾ ਸੀ। ਉਨ੍ਹਾਂ ਵੱਲੋਂ ਵੀ ਸਮਾਜ ਵਿੱਚ ਹੋ ਰਹੇ ਵਿਤਕਰੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਜਿਨ੍ਹਾਂ ਔਰਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਨ੍ਹਾਂ ਰਿਵਾਜਾਂ ਨੂੰ ਹਟਾਉਣ ਲਈ ਲੋਕਾਂ ਨੂੰ ਜਾਗ੍ਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਔਰਤਾਂ ਨੂੰ 'ਕੌਰ' ਦਾ ਦਰਜਾ ਦੇ ਕੇ ਮਰਦ ਦੇ ਬਰਾਬਰ ਦਾ ਅਧਿਕਾਰ ਿਦਵਾਇਆ ਸੀ। ਇਸ ਪੁਸਤਕ ਰਾਹੀਂ ਲੋਕਾਂ ਨੂੰ ਗੁਰੂਆਂ ਵੱਲੋਂ ਦੱਸੇ ਰਾਹ ਨੂੰ ਸੰਜੀਦਗੀ ਨਾਲ ਅਪਨਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਕਿਤਾਬ ਵਿਚ ਅੌਰਤ ਦੀ ਆਜ਼ਾਦੀ ਦੀ ਗੱਲ ਕੀਤੀ ਹੈ। ਔਰਤ ਆਜ਼ਾਦ ਹੈ ਉਸ ਨੂੰ ਕੈਦ ਨਹੀਂ ਕੀਤਾ ਜਾ ਸਕਦਾ। ਹਰ ਅੌਰਤ ਨੂੰ ਪੜ੍ਹਨ ਲਿਖਣ ਲਈ ਪ੍ਰੇਰਿਤ ਕੀਤਾ ਗਿਆ ਹੈ, ਪੁਸਤਕ ਰਾਹੀਂ ਸਮਾਜ ਨੂੰ ਚੰਗੀ ਸੇਧ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਦਿਨੋ -ਦਿਨ ਔਰਤਾਂ ਦੇ ਵਿਰੁੱਧ ਵਧ ਰਹੇ ਅਪਰਾਧਾਂ ਤੋਂ ਸੁਚੇਤ ਕੀਤਾ ਹੈ। ਮੈਂ ਖੁਸ਼ ਨੂੰ ਔਰਤਾਂ ਦੇ ਹੱਕ ਵਿੱਚ ਸਾਹਿਤਕ ਖੇਤਰ ਵਿੱਚ ਇਸ ਕਿਤਾਬ ਦੀ ਦੇਣ ਲਈ ਦਿਲੋਂ ਵਧਾਈਆਂ ਦਿੰਦਾ ਹਾਂ ਤੇ ਉਹਨਾਂ ਦੀ ਇਸ ਕਿਤਾਬ ਨੂੰ ਜੀ ਆਇਆਂ ਆਖਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਇਹ ਕਿਤਾਬ ਸਮਾਜ ਲਈ ਇੱਕ ਜਾਗਰੂਕਤਾ ਦਾ ਹਿੱਸਾ ਬਣੇਗੀ। ਡਾ. ਹਰਪਾਲ ਸਿੰਘ ਪੰਨੂ (ਪ੍ਰੋ.) ਚੇਅਰਪਰਸਨ ਗੁਰੂ ਨਾਨਕ ਚੇਅਰ, ਚੰਡੀਗੜ੍ਹ ਯੁਨੀਵਰਸਿ

Format

Receipt emailed after payment.

Secure checkout · UPI · cards · netbanking

WhatsApp order