S

pa · Fiction

ਸ਼ਾਮ ਚੌਰਾਸੀ ਚੌਗਿਰਦੇ ਦੇ ਬੱਬਰ ਅਕਾਲੀ

Dr. Gurdev Singh Sidhu

₹249

ਗੁਰਦੇਵ ਸਿੰਘ ਸਿੱਧੂ ਦਾ ਜਨਮ 4 ਜਨਵਰੀ, 1941 ਨੂੰ ਪਿਤਾ ਸਰਦਾਰ ਅਜੀਤ ਸਿੰਘ ਅਤੇ ਮਾਤਾ ਸ੍ਰੀਮਤੀ ਰਾਇ ਕੌਰ ਦੇ ਘਰ ਪਿੰਡ ਖਾਈ, ਜ਼ਿਲ੍ਹਾ ਮੋਗਾ ਵਿਚ ਹੋਇਆ। ਉਨ੍ਹਾਂ ਨੇ 1967 ਵਿਚ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਤੋਂ ਐੱਮ. ਏ. (ਪੰਜਾਬੀ) ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ 1974 ਵਿਚ "ਮਾਲਵੇ ਦਾ ਕਿੱਸਾ-ਸਾਹਿਤ" ਵਿਸ਼ੇ ਉੱਤੇ ਸ਼ੋਧ-ਪ੍ਰਬੰਧ ਲਿਖ ਕੇ ਪੀ-ਐੱਚ. ਡੀ. ਦੀ ਡਿਗਰੀ ਪ੍ਰਾਪਤ ਕੀਤੀ। ਲਗਭਗ 35 ਸਾਲ ਪੰਜਾਬ ਸਿੱਖਿਆ ਵਿਭਾਗ (ਕਾਲਜ ਕਾਡਰ) ਵਿਚ ਲੈਕਚਰਾਰ, ਪ੍ਰਿੰਸੀਪਲ, ਡਿਪਟੀ ਡਾਇਰੈਕਟਰ ਅਤੇ ਇਸ ਉਪਰੰਤ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਮੀਤ-ਪ੍ਰਧਾਨ ਵਜੋਂ ਸੇਵਾ ਕਰਕੇ ਮੁਕਤ ਹੋਏ ਡਾ. ਸਿੱਧੂ ਸ਼ੁਰੂ ਤੋਂ ਅਧਿਆਪਨ ਅਤੇ ਪ੍ਰਸ਼ਾਸਨਿਕ ਕਾਰਜ ਦੇ ਨਾਲ-ਨਾਲ ਪੰਜਾਬੀ ਸਾਹਿਤ ਸੰਬੰਧੀ ਖੋਜ ਕਾਰਜ ਵਿਚ ਨਿਰੰਤਰ ਕਿਰਿਆਸ਼ੀਲ ਰਹੇ। ਉਨ੍ਹਾਂ ਦੇ ਅਧਿਐਨ ਦਾ ਵਿਸ਼ੇਸ਼ ਖੇਤਰ ਪੰਜਾਬੀ ਕਿੱਸਾ ਸਾਹਿਤ, ਸੁਤੰਤਰਤਾ ਸੰਗਰਾਮ ਦੌਰਾਨ ਅੰਗਰੇਜ਼ ਸਰਕਾਰ ਵਿਰੁੱਧ ਰਚੀ ਗਈ ਕਵਿਤਾ ਅਤੇ ਅੰਗਰੇਜ਼ ਸਾਮਰਾਜ ਦੀ ਗ਼ੁਲਾਮੀ ਤੋਂ ਮੁਕਤੀ ਪ੍ਰਾਪਤੀ ਲਈ ਪੰਜਾਬੀਆਂ ਦੇ ਸੰਗਰਾਮ ਦਾ ਇਤਿਹਾਸ ਹੈ। ਇਨ੍ਹਾਂ ਵਿਸ਼ਿਆਂ ਬਾਰੇ ਉਨ੍ਹਾਂ ਦੀਆਂ ਡੂੰਘੀ ਖੋਜ ਅਤੇ ਵਿਸ਼ਾਲ ਅਧਿਐਨ ਦੀਆਂ ਲਖਾਇਕ ਲਗਭਗ ਤਿੰਨ ਦਰਜਨ ਪੁਸਤਕਾਂ ਨੈਸ਼ਨਲ ਬੁੱਕ ਟਰੱਸਟ, ਦਿੱਲੀ; ਪੰਜਾਬੀ ਯੂਨੀਵਰਸਿਟੀ, ਪਟਿਆਲਾ; ਭਾਸ਼ਾ ਵਿਭਾਗ, ਪੰਜਾਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੁਆਰਾ ਪ੍ਰਕਾਸ਼ਿਤ ਉਪਲਬਧ ਹਨ।

Format

Receipt emailed after payment.

Secure checkout · UPI · cards · netbanking

WhatsApp order