S

pa · Fiction

ਕੁਲਬੀਰ ਬਡੇਸਰੋਂ ਦਾ ਬਿਰਤਾਂਤ ਪ੍ਰਬੰਧ

ਸੰਦੀਪ ਕੌਰ

₹499

ਕੁਲਬੀਰ ਬਡੇਸਰੋਂ ਪੰਜਾਬੀ ਕਥਾ ਵਿਚ ਆਪਣਾ ਵਿਸ਼ੇਸ਼ ਮੁਕਾਮ ਰੱਖਦੀ ਹੈ। ਉਸ ਨੇ ਆਪਣੇ ਕਥਾ ਬਿਰਤਾਂਤ ਵਿਚ ਪਿੰਡ ਤੋਂ ਲੈ ਕੇ ਮਹਾਂਨਗਰ ਤੱਕ ਦੀ ਚੇਤਨਾ, ਜ਼ਿੰਦਗੀ ਅਤੇ ਦ੍ਰਿਸ਼ਟੀ ਨੂੰ ਉਸਾਰਨ ਦਾ ਸਫ਼ਲ ਯਤਨ ਕੀਤਾ ਹੈ। ਉਸ ਦੀ ਸੂਖ਼ਮ ਸ਼ੈਲੀ ਜ਼ਿੰਦਗੀ ਦੇ ਤਿਲਕਵੇਂ ਵਿਸ਼ਿਆਂ ਨੂੰ ਜਿਵੇਂ ਸੰਚਾਰਦੀ ਹੈ, ਉਹ ਪੰਜਾਬੀ ਕਥਾ-ਪਰੰਪਰਾ ਨਾਲੋਂ ਨਿਵੇਕਲੀ ਤਾਂ ਹੈ ਹੀ, ਪਰੰਤੂ ਇਸ ਨਾਲ ਪੰਜਾਬੀ ਕਥਾ ਵਿਚ ਵੰਨ-ਸੁਵੰਨਤਾ ਦੀ ਝਲਕ ਮਿਲਦੀ ਹੈ। ਉਹ ਕਿੱਤੇ ਵਜੋਂ ਕਲਾਕਾਰ ਹੋਣ ਕਰਕੇ, ਉਸਦੇ ਬਿਰਤਾਂਤ ਵਿਚ ਨਾਟਕੀਅਤਾ ਅਤੇ ਟੱਕਰ ਬਹੁਤ ਸਹਿਜ ਰੂਪ ਵਿਚ ਹਰ ਕਥਾ ਦਾ ਅੰਗ ਬਣੀ ਰਹਿੰਦੀ ਹੈ। ਜ਼ਿੰਦਗੀ ਦੇ ਵਿਭਿੰਨ ਪਹਿਲੂਆਂ ਨੂੰ ਚਿਤਰਦੀ ਹੋਈ ਕੁਲਬੀਰ ਬਡੇਸਰੋਂ ਆਪਣੀ ਕਥਾ ਰਾਹੀਂ ਔਰਤ ਦੀ ਮਾਨਸਿਕਤਾ ਦਾ ਮਾਰਮਿਕ ਪ੍ਰਗਟਾਵਾ ਕਰਦੀ ਹੈ।

Format

Receipt emailed after payment.

Secure checkout · UPI · cards · netbanking

WhatsApp order