S

pa · Fiction

ਸਕੂਨ ਭਾਲ਼ਦਾ ਮਨੁੱਖ

ਸੋਮਾ ਸਬਲੋਕ (ਡਾ.)

₹249

ਔਰਤ ਵੱਲੋਂ ਮਾਰੀ ਗੁੰਮ-ਗੰਢ ਚੰਗੀ ਲੱਗਦੀ ਏ ਮੈਨੂੰ..। (ਕਹਾਣੀ 'ਗੁੰਮਗੰਢ' ਵਿੱਚੋਂ) ਬਿਹਾਰੀ, ਤੂੰ ਤਾਂ ਪਿਛਲੇ ਜਨਮ ਕੋਈ ਗਊਆਂ ਦਾਨ ਕੀਤੀਆਂ ਹੋਣੀਆਂ ਹੋਣੇ....ਚੰਗਾ ਬੀਜਿਆ ਤੂੰ ਫ਼ਲ ਹੁਣ ਖਾ ਰਿਹੈਂ ਤਾਹੀਓਂ ਤਾਂ ਹੁਣ ਬਿਨਾਂ ਕਿਸੇ ਨੂੰ ਪਾਲਣ ਦੇ ਕਰ ਰਿਹੈਂ.....ਬਿਨਾਂ ਕਿਸੇ ਫਿਕਰ ਫਾਕੇ ਦੇ विगी....। ਕੋਈ ਮੋਤੀ ਦਾਨ ਕੀਤੇ ਧੀਆਂ ਦਾ ਕੰਨਿਆਦਾਨ ਅਸਲੀ ਬਾਪ ਤਾਂ ਤੂੰ ਏਂ (ਕਹਾਣੀ 'ਤੁਸੀਂ ਵਿੱਚੋਂ) ਸੁਫ਼ਨੇ ਬਸ ਸੁਫ਼ਨੇ ਹੁੰਦੇ ਨੇ। ਸੁਫ਼ਨੇ ਔਰਤਾਂ ਵੀ ਨਹੀਂ ਹੁੰਦੀਆਂ ਸੁਫ਼ਨੇ ਮਰਦ ਵੀ ਨਹੀਂ ਹੁੰਦੇ ਸੁਫ਼ਨਿਆਂ ਬਗ਼ੈਰ ਮਨੁੱਖ ਜਿਉਂਦੀ ਲਾਸ਼ ਹੁੰਦਾ ਏ।... ਤੇ ਲਾਸ਼ਾਂ ਸੁਫ਼ਨੇ ਨਹੀਂ ਦੇਖਦੀਆਂ। (ਕਹਾਣੀ 'ਤ੍ਰਿਪਤੀ' ਵਿੱਚੋਂ) ਧੰਨ ਏਂ ਤੂੰ... ਸਰਦੀ-ਗਰਮੀ ਦੀ ਕੋਈ ਪਰਵਾਹ ਹੀ ਨਈਂ ਤੈਨੂੰ ਸੱਚ, ਤੂੰ ਤਾਂ ਧਰਤੀ ਤੋਂ ਮਹਾਨ ਏਂ... ਧਰਤੀ ਵਿੱਚ ਸੁੱਟਿਆ ਬੀਜ ਦਿਨਾਂ ਵਿੱਚ ਪੁੰਗਰ ਕੇ ਬਾਹਰ ਆ ਜਾਂਦਾ ਨੌਂ ਮਹੀਨੇ ਨੂੰ ਤਾਂ ਇਹ ਦਰਖ਼ਤ ਵੀ ਬਣ ਜਾਂਦੇ ਪਰ ਮਨੁੱਖ ਦਾ ਬੀਅ ਨੌਂ ਮਹੀਨੇ 'ਚ ਪੌਦਾ ਹੀ ਮਸੇ ਬਣਦਾ. (ਕਹਾਣੀ 'ਡੱਬੀ' ਵਿੱਚੋਂ) ਸਕੂਨ ਭਾਲਦਾ ਮਨੁੱਖ ਮੂਰਤ ਘੜਦਾ ਮਨੁੱਖ ਕੁਦਰਤ ਤੋਂ ਭੈਅ ਖਾਂਦਾ ਮਨੁੱਖ ਭੈਅ ਤੋਂ ਮੁਕਤ ਹੋਣ ਲਈ ਕੁਦਰਤ ਦੀ ਫੇਰ ਮੂਰਤ ਤੋਂ ਡਰ ਕੇ ਉਸ ਦੀ ਪੂਜਾ ਕਰਦਾ ਮਨੁੱਖ.... (ਕਹਾਣੀ 'ਚਿਰਾਗ' ਵਿੱਚੋਂ) ਹਮਾਰਾ ਪ੍ਰੋਫੈਸ਼ਨ ਹੀ ਐਸਾ ਹੈ ਹਮੇਂ ਅਪਨੀ ਫਿਗਰ ਕਾ ਬਹੁਤ ਧਿਆਨ ਰਖਨਾ ਪੜਤਾ ਹੈ... ਮੈਂ ਫੈਟਸ ਔਰ ਸ਼ੂਗਰ ਫ੍ਰੀ ਖਾਨਾ ਹੀ ਖਾਤੀ ਹੂੰ ..

Format

Receipt emailed after payment.

Secure checkout · UPI · cards · netbanking

WhatsApp order