S

pa · Poetry

ਸੂਰਜ ਬਲਦਾ ਧੁੰਦਾਂ ਓਹਲੇ

Manjit Pal Singh

₹249

ਮਨਜੀਤ ਪਾਲ ਸਿੰਘ ਜੀ ਦੀ ਗ਼ਜ਼ਲ ਦੀ ਸਿਨਫ਼ ਕਿਸੇ ਇੱਕ ਵਿਸ਼ੇਸ਼ ਦਾਇਰੇ ਅੰਦਰ ਬੱਝੀ ਹੋਈ ਨਹੀਂ ਹੈ। ਉਹਨਾਂ ਦੀ ਗ਼ਜ਼ਲ ਅਧਿਆਤਮ, ਮੁਹੱਬਤ, ਧਾਰਮਿਕਤਾ, ਇਨਕਲਾਬ, ਕੁਦਰਤ, ਜ਼ਿੰਦਗੀ ਦੇ ਫ਼ਲਸਫ਼ੇ ਅਤੇ ਵੈਰਾਗ ਉੱਤੇ ਵੀ ਕੇਂਦਰਿਤ ਹੁੰਦੀ ਹੈ। ਉਹ ਜਿਸ ਨਜ਼ਾਕਤ ਅਤੇ ਨਫ਼ਾਸਤ ਨਾਲ ਗ਼ਜ਼ਲ ਲਿਖਦੇ ਨੇ, ਉਹਨਾਂ ਦੇ ਲਫ਼ਜ਼ਾਂ ਅੰਦਰ ਹੱਸਾਸ ਦਿਲ ਧੜਕਦਾ ਪ੍ਰਤੀਤ ਹੁੰਦਾ ਹੈ ਅਤੇ ਮਹਿਬੂਬ ਦੇ ਵਿਛੋੜੇ ਦੀ ਤੜਪ ਵੀ ਮਹਿਸੂਸ ਹੁੰਦੀ ਹੈ। ਬਹੁਤ ਸਾਰੀਆਂ ਗ਼ਜ਼ਲਾਂ ਵਿੱਚ ਤਾਂ ਸਾਨੂੰ ਕੁਦਰਤ ਨਾਲ ਜੁੜੇ ਬਹੁਤ ਮਹੀਨ ਪਹਿਲੂ ਵੀ ਨਜ਼ਰ ਆਉਣਗੇ। ਇਹੀ ਇੱਕ ਬਹਿਤਰੀਨ ਗ਼ਜ਼ਲਕਾਰ ਦੀ ਖ਼ੂਬੀ ਹੁੰਦੀ ਹੈ ਕਿ ਉਹ ਆਪਣੇ ਪਾਠਕ ਨੂੰ ਆਪਣੀਆਂ ਰਚਨਾਵਾਂ ਰਾਹੀਂ ਨਵੀਨਤਾ ਅਤੇ ਵਿਭਿੰਨਤਾ ਦਾ ਅਹਿਸਾਸ ਕਰਵਾਉਂਦਾ ਹੈ। ਪੰਜਾਬੀ, ਉਰਦੂ, ਹਿੰਦੀ ਅਤੇ ਕਿਤੇ-ਕਿਤੇ ਫ਼ਾਰਸੀ ਸ਼ਬਦਾਂ ਦੇ ਸੁਮੇਲ ਨਾਲ ਇੱਕ ਬੇਮਿਸਾਲ ਗ਼ਜ਼ਲ ਨੂੰ ਰੂਪ ਦੇਣ ਦਾ ਹੁਨਰ ਮਨਜੀਤ ਪਾਲ ਸਿੰਘ ਜੀ ਅੰਦਰ ਹੈ।

Format

Receipt emailed after payment.

Secure checkout · UPI · cards · netbanking

WhatsApp order