S

pa · Fiction

ਨਿੱਕੀਆਂ -ਵੱਡੀਆਂ ਗੱਲਾਂ

Prem Maan

₹499

ਇਸ ਸੰਗ੍ਰਹਿ ਵਿਚ ਮੇਰੇ 2007 ਤੋਂ ਹੁਣ ਤੱਕ ਦੇ ਲਿਖੇ ਲੇਖਾਂ ਵਿਚੋਂ ਚੋਣਵੇਂ ਲੇਖ ਸ਼ਾਿਮਲ ਹਨ। ਸਾਲ 2007 ਵਿਚ ਮੈਂ ਇੰਟਰਨੈੱਟ ’ਤੇ www.punjabiblog.com ’ਤੇ ਬਲੌਗ ਲਿਖਣਾ ਸ਼ੁਰੂ ਕੀਤਾ ਸੀ ਜਿਸ ਵਿਚ ਮੈਂ ਹਰ ਮਹੀਨੇ ਇਕ ਵਿਸ਼ੇ ਤੇ ਛੋਟਾ ਜਿਹਾ ਲੇਖ ਲਿਖਿਆ ਕਰਦਾ ਸੀ ਜੋ ਪਾਠਕ ਕਿਤੇ ਵੀ ਪੜ੍ਹ ਸਕਦੇ ਸਨ। ਮੈਂ ਇਹ ਬਲੌਗ ਲਗਾਤਾਰ ਤਿੰਨ ਸਾਲ ਲਿਖਦਾ ਰਿਹਾ ਸੀ। ਸਾਲ 2010 ਵਿਚ ਰੁਝੇਵਿਆਂ ਕਾਰਨ ਮੈਂ ਇਹ ਬਲੌਗ ਲਗਾਤਾਰ ਲਿਖਣਾ ਬੰਦ ਕਰ ਕੇ ਕਦੇ-ਕਦੇ ਲਿਖਣਾ ਸ਼ੁਰੂ ਕੀਤਾ ਸੀ। ਇਨ੍ਹਾਂ ਸਾਲਾਂ ਵਿਚ ਲਿਖੇ ਕੁਝ ਲੇਖ ਉਸ ਸਮੇਂ ਦੇ ਆਰਜ਼ੀ ਵਿਸ਼ਿਆਂ ’ਤੇ ਸਨ ਜਿਨ੍ਹਾਂ ਦੀ ਹੁਣ ਮਹੱਤਤਾ ਨਹੀਂ ਰਹੀ। ਇਨ੍ਹਾਂ ਸਾਰੇ ਲੇਖਾਂ ਵਿਚੋਂ ਜੋ ਮੈਂ 2007 ਤੋਂ ਹੁਣ ਤੱਕ ਲਿਖੇ ਹਨ, ਉਹ ਲੇਖ ਜਿਨ੍ਹਾਂ ਦੀ ਮਹੱਤਤਾ ਅੱਜ ਵੀ ਹੈ ਅਤੇ ਭਵਿੱਖ ਵਿਚ ਵੀ ਰਹੇਗੀ ਇਸ ਸੰਗ੍ਰਹਿ ਵਿਚ ਸ਼ਾਿਮਲ ਕਰ ਰਿਹਾ ਹਾਂ। ਕੁਝ ਲੇਖ ਜੋ ਉਸ ਸਮੇਂ ਦੇ ਆਰਜ਼ੀ ਵਿਸ਼ਿਆਂ ਬਾਰੇ ਲਿਖੇ ਸਨ, ਉਹ ਲੇਖ ਮੈਂ ਇਸ ਪੁਸਤਕ ਵਿਚ ਸ਼ਾਮਲ ਨਹੀਂ ਕੀਤੇ। -ਪ੍ਰੇਮ ਮਾਨ

Format

Receipt emailed after payment.

Secure checkout · UPI · cards · netbanking

WhatsApp order