S

pa · Fiction

ਜਸ਼ਨਾਂ ਦਾ ਵਿਹੜਾ

Dr. Gurminder Sidhu

₹799

ਅਕਸਰ ਬਾਲ-ਵਿਦਿਆਰਥੀ ਸਕੂਲ ਦੇ ਸਮਾਗਮਾਂ ਜਾਂ ਗੁਰਪੁਰਬ ਦੇ ਦੀਵਾਨਾਂ ਵਿੱਚ ਬੋਲਣ ਲਈ ਮੇਰੇ ਤੋਂ ਕਵਿਤਾਵਾਂ ਮੰਗਦੇ ਰਹਿੰਦੇ ਹਨ ਅਤੇ ਜਦੋਂ ਆਜ਼ਾਦੀ-ਦਿਵਸ, ਬਾਲ-ਦਿਵਸ, ਲੋਹੜੀ, ਵਿਸਾਖੀ ਆਦਿ ਉਤਸਵਾਂ ਅਤੇ ਗੁਰਦੁਆਰੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼-ਦਿਹਾੜੇ, ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਵਸ ਅਤੇ ਹੋਰ ਮੌਕਿਆਂ ਉੱਤੇ ਕਵਿਤਾਵਾਂ ਪੜ੍ਹ ਕੇ ਉਹਨਾਂ ਨੂੰ ਕੋਈ ਇਨਾਮ ਮਿਲ਼ਦਾ ਹੈ ਤਾਂ ਮੇਰੇ ਨਾਲ਼ ਸੰਪਰਕ ਕਰਕੇ ਬੜਾ ਉਤਸ਼ਾਹ ਅਤੇ ਖ਼ੁਸ਼ੀ ਜ਼ਾਹਿਰ ਕਰਦੇ ਹਨ। ਇਸ ਤਰ੍ਹਾਂ ਉਹਨਾਂ ਵਿੱਚ ਮੰਚ ਉੱਤੇ ਬੋਲਣ ਲਈ ਸਵੈ-ਵਿਸ਼ਵਾਸ਼ ਵੀ ਆਉਂਦਾ ਹੈ, ਪ੍ਰਤਿਭਾ ਵੀ ਨਿੱਖਰਦੀ ਹੈ, ਪ੍ਰੇਰਨਾ ਵੀ ਮਿਲ਼ਦੀ ਹੈ ਅਤੇ ਸਾਹਿਤ ਨਾਲ਼ ਤੇ ਚੰਗੀਆਂ ਕਦਰਾਂ ਕੀਮਤਾਂ ਨਾਲ਼ ਵੀ ਜੁੜਦੇ ਹਨ। ਅੱਜ ਮੈਂ ਉਹ ਸਾਰੀਆਂ ਕਵਿਤਾਵਾਂ ਸਾਰੇ ਹੀ ਬਾਲ-ਵਿਦਿਆਰਥੀਆਂ ਦੀ ਝੋਲ਼ੀ ਵਿੱਚ ਪਾਉਂਦੀ ਹੋਈ ਦੁਆ ਕਰਦੀ ਹਾਂ ਕਿ ਉਹ ਜ਼ਿੰਦਗੀ ਦੇ ਜਸ਼ਨ ਰੱਜ-ਰੱਜ ਕੇ ਮਾਣਨ, ਸਫ਼ਲ ਪੇਸ਼ਕਾਰੀਆਂ ਕਰਨ, ਆਪਣਾ, ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ ਤੇ ਜ਼ਿੰਦਗੀ ਦੇ ਵਿਹੜੇ ਵਿੱਚ ਕਾਮਯਾਬ ਇਨਸਾਨ ਵਜੋਂ ਵਿਚਰਨ। ਬਹੁਤ ਸਾਰੀਆਂ ਅਸੀਸਾਂ ਨਾਲ਼ ਡਾ. ਗੁਰਮਿੰਦਰ ਸਿੱਧੂ

Format

Receipt emailed after payment.

Secure checkout · UPI · cards · netbanking

WhatsApp order