S

pa · Fiction

ਕਿਛੁ ਸੁਣਿਐ ਕਿਛੁ ਕਹੀਐ

Dr. Inderjit Kaur

₹799

ਡਾ. ਇੰਦਰਜੀਤ ਕੌਰ ਮੇਰੀ ਵਿਦਿਆਰਥਣ ਹੈ, ਇਸੇ ਕਾਰਨ ਮੈਂ ਇਸਨੂੰ ਬਹੁਤ ਨੀਝ ਨਾਲ ਅਤੇ ਨੇੜੇ ਤੋ ਂ ਕੰਮ ਕਰਦੇ ਵੇਖਿਆ ਹੈ। ਕਾਰਜ ਭਾਵੇਂ ਪ੍ਰਬੰਧ ਦਾ ਹੋਵੇ ਜਾਂ ਅਕਾਦਮਿਕਤਾ ਦਾ ਦੋਵਾਂ ਹੀ ਖੇਤਰਾਂ ਵਿੱਚ ਇਸ ਦੀਆਂ ਪ੍ਰਾਪਤੀਆਂ ਫ਼ਖ਼ਰ ਯੋਗ ਹਨ ਤੇ ਮੈਂ ਉਨ੍ਹਾਂ ਦਾ ਕਦਰਦਾਨ ਵੀ ਹਾਂ ਤੇ ਮੈਨੰੂ ਢੇਰ ਮਾਣ ਵੀ ਹੈ। ਯੂਨੀਵਰਸਿਟੀ ਵਿੱਚ ਪੜ੍ਹਦਿਆਂ ਇਹ ਨਵੇਂ ਵਿਦਿਆਰਥੀਆਂ ਲਈ ਉਦਾਹਰਣ ਬਣਦੀ ਰਹੀ, ਮੈਂ ਇਸਦਾ ਸ਼ਾਹਦ ਹਾਂ। ਇਹ ਗੱਲ ਸਦਾ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਪਤਾ ਹੋਣਾ ਓਡੀ ਵੱਡੀ ਗੱਲ ਨਹੀਂ ਹੁੰਦੀ, ਜਿੰਨੀ ਵੱਡੀ ਗੱਲ ਇਹ ਹੁੰਦੀ ਹੈ ਕਿ ਜੋ ਪਤਾ ਹੈ ਉਸਨੂੰ ਲੋੜਵੰਦਾਂ ਤੱਕ ਪਹੁੰਚਾੳੁਣਾ ਕਿਵੇਂ ਹੈ। ਇਸੇ ਕਰਕੇ ਹੀ ਇਹ ਸ਼ਾਇਦ ਵੱਡੀਆਂ ਤੋਂ ਵੱਡੀਆਂ ਗੱਲਾਂ ਦੇ ਨਾਲ-ਨਾਲ ਬਰੀਕ ਤੇ ਕੋਮਲ ਪਹਿਲੂਆਂ ਨੂੰ ਵੀ ਸੌਖੀ ਭਾਸ਼ਾ ਅਤੇ ਪ੍ਰਚਲਿਤ ਮੁਹਾਵਰਿਆਂ ਰਾਹੀਂ ਲੋੜਵੰਦਾਂ ਤੱਕ ਪਹੁੰਚਾਉਣ ਦੀ ਮੁਹਾਰਤ ਰੱਖਦੀ ਹੈ। ਹਥਲੀ ਪੁਸਤਕ ਨੂੰ ਉਪਰੋਕਤ ਦੀ ਪੁਸ਼ਟੀ ਹਿੱਤ ਵੇਖਿਆ ਜਾ ਸਕਦਾ ਹੈ। ਪੈਗੰਬਰੀ ਅਜ਼ਮਤ ਬਾਰੇ ਗੱਲ ਕਰਨਾ ਨਾ ਸਹਿਜ ਹੁੰਦਾ ਤੇ ਨਾ ਸੌਖਾ ਪਰ ਬਾਨੀ-ਏ-ਸਿੱਖ ਧਰਮ ਬਾਰੇ ਨਿਵੇਕਲੀ ਅਤੇ ਸੁਖੈਨ ਭਾਸ਼ਾ ਵਿੱਚ ਗੱਲ ਕਰ ਇਹ ਸਥਾਿਪਤ ਕਰ ਦਿੱਤਾ ਹੈ ਕਿ ਉਸ ਵਿੱਚ ਇਹ ਸਮਰੱਥਾ ਹੈ ।

Format

Receipt emailed after payment.

Secure checkout · UPI · cards · netbanking

WhatsApp order