S

pa · Fiction

ਵਿਰਾਸਤ ਅਤੇ ਸਮਕਾਲ

Sukhdev Singh Sirsa

₹799

ਪ੍ਰਤਿਬੱਧ ਪ੍ਰਗਤੀਵਾਦੀ ਚਿੰਤਕ ਵਜੋਂ ਆਪਣੀ ਪਛਾਣ ਸਥਾਪਤ ਕਰ ਚੁੱਕੇ ਡਾ. ਸੁਖਦੇਵ ਸਿੰਘ ਸਿਰਸਾ ਦਾ ਪ੍ਰਮੁੱਖ ਅਧਿਐਨ ਖੇਤਰ ਮੱਧਕਾਲੀ ਅਤੇ ਆਧੁਨਿਕ ਪੰਜਾਬੀ ਕਵਿਤਾ ਹੈ। ਉਹਨਾਂ ਨੇ ਪੰਜਾਬੀ ਸੂਫ਼ੀ ਕਵਿਤਾ ਦੀ ਪ੍ਰਤਿਰੋਧੀ ਸੁਰ ਅਤੇ ਇਸਦੇ ਬਹੁਤ ਸਾਰੇ ਅਣਗੌਲੇ ਪੱਖਾਂ ਨੂੰ ਵੀ ਸਾਹਮਣੇ ਲਿਆਂਦਾ ਹੈ। ਡਾ. ਸੁਖਦੇਵ ਸਿੰਘ ਸਿਰਸਾ ਨੇ ਨਾਟਕ ਅਤੇ ਕਹਾਣੀ ਦੇ ਨਾਲ-ਨਾਲ ਭਾਸ਼ਾਈ ਤੇ ਸਭਿਆਚਾਰਕ ਮੁੱਦਿਆਂ ਬਾਰੇ ਵੀ ਭਾਵਪੂਰਤ ਸਮੀਖਿਆ ਲੇਖ ਲਿਖੇ ਹਨ। ਹੱਥਲੀ ਪੁਸਤਕ ‘ਵਿਰਾਸਤ ਅਤੇ ਸਮਕਾਲ’ ਵਿਚ ਜਿੱਥੇ ਉਹਨਾਂ ਨੇ ਪੰਜਾਬੀ ਕਵਿਤਾ ਦੀ ਨਾਬਰੀ ਦੀ ਪਰੰਪਰਾ ਦੇ ਵੱਖਰੇ-ਵੱਖਰੇ ਪ੍ਰਾਰੂਪਾਂ ਦੀ ਨਿਸ਼ਾਨਦੇਹੀ ਕੀਤੀ ਹੈ ਉਥੇ ਪੰਜਾਬੀ ਕਵਿਤਾ ਦੀ ਪਰੰਪਰਾ ਨੂੰ ਪੰਜਾਬ ਦੇ ਇਤਿਹਾਸਕ-ਸਮਾਜਕ ਤੇ ਵਿਸ਼ੇਸ਼ ਸਭਿਆਚਾਰਕ ਸੰਦਰਭ ਵਿਚ ਵਾਚਦਿਆਂ ਹੋਇਆਂ ਇਸਦੇ ਕਾਵਿ-ਵਸਤੂ ਅਤੇ ਕਾਵਿ-ਦ੍ਰਿਸ਼ਟੀ ਵਿਚ ਵਾਪਰਦੀਆਂ ਤਬਦੀਲੀਆਂ ਉਪਰ ਵੀ ਧਿਆਨ ਕੇਂਦਰਿਤ ਕੀਤਾ ਹੈ। ਇਸ ਪੁਸਤਕ ਵਿਚ ਪੰਜਾਬੀ ਦੇ ਨਾਮਵਰ ਅਤੇ ਵੱਖ-ਵੱਖ ਲਹਿਰਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਕਵੀਆਂ ਦਾ ਗੰਭੀਰ ਨੋਟਿਸ ਲਏ ਜਾਣ ਦੇ ਨਾਲ-ਨਾਲ ਪਾਕਿਸਤਾਨ ਦੇ ਉੱਘੇ ਅਵਾਮੀ ਸ਼ਾਇਰ ਅਹਿਮਦ ਸਲੀਮ, ਸਿੰਘ ਸਭਾ ਲਹਿਰ, ਨਾਮਧਾਰੀ ਕੂਕਾ ਲਹਿਰ ਅਤੇ ਜੱਲ੍ਹਿਆਂਵਾਲੇ ਬਾਗ਼ ਦੇ ਸਾਕੇ ਨਾਲ ਸੰਬੰਧਤ ਕਵਿਤਾ ਦਾ ਵਿਸ਼ਲੇਸ਼ਣ ਵੀ ਪ੍ਰਸਤੁਤ ਕੀਤਾ ਗਿਆ ਹੈ। ਇਸ ਪੁਸਤਕ ਵਿਚਲੇ ਵਿਭਿੰਨ ਲੇਖਾਂ ਰਾਹੀਂ ਡਾ. ਸੁਖਦੇਵ ਸਿੰਘ ਸਿਰਸਾ ਨੇ ਮੱਧਕਾਲੀ / ਆਧੁਨਿਕ ਕਾਵਿ, ਭਾਸ਼ਾਈ ਮੁੱਦਿਆਂ ਅਤੇ ਜੱਲ੍ਹਿਆਂਵਾਲੇ ਬਾਗ਼ ਦੇ ਸਾਕੇ ਦੇ ਬਹਾਨੇ ਸਿਆਸੀ-ਸਮਾਜੀ ਲਹਿਰਾਂ, ਭਾਸ਼ਾ, ਸਭਿਆਚਾਰ ਅਤੇ ਸਮਕਾਲ ਦੇ ਇਨਸਾਨੀ ਦੋਸਤੀ, ਸਮਾਜਕ ਨਿਆਂ ਤੇ ਬਰਾਬਰੀ ਜਿਹੇ ਭਖ਼ਦੇ ਮਸਲਿਆਂ ਨੂੰ ਮੁਖ਼ਾਤਬ ਹੋਣ ਦਾ ਸਾਰਥਕ ਉਪਰਾਲਾ ਕੀਤਾ ਹੈ। - ਡਾ. ਹਰਵਿੰਦਰ ਸਿੰਘ

Format

Receipt emailed after payment.

Secure checkout · UPI · cards · netbanking

WhatsApp order