S

pa · Fiction

ਸੁਤੰਤਰ ਬਿਰਤੀ ਦਾ ਧਾਰਨੀ ਸਾਂਹਸੀ ਕਬੀਲਾ

Shehnaz Sanju

₹249

ਸਾਂਹਸੀ ਕਬੀਲੇ ਦਾ ਬਾਹਰੀ ਸਮਾਜ ਨਾਲ ਆਦਾਨ ਪ੍ਰਦਾਨ ਬਹੁਤ ਘੱਟ ਰਿਹਾ ਹੈ ਜਿਸ ਦੇ ਕਈ ਕਾਰਨ ਹਨ। ਇਹ ਕਬੀਲਾ ਖ਼ਾਨਾਬਦੋਸ਼ ਰਿਹਾ ਹੈ ਅਤੇ ਦੂਸਰਾ ਇਸ ਕਬੀਲੇ ਨੂੰ ਜਰਾਇਮ ਪੇਸ਼ਾ ਐਕਟ ਦੇ ਅਧੀਨ ਰੱਖਿਆ ਗਿਆ ਹੈ। ਇਸੇ ਕਰਕੇ ਸਮਾਜ ਦੇ ਮਨ ਵਿਚ ਇਸ ਕਬੀਲੇ ਦੇ ਪ੍ਰਤੀ ਭੈਅ ਅਤੇ ਹੀਣ ਭਾਵਨਾ ਹੈ। ਸਾਂਹਸੀ ਕਬੀਲੇ ਦਾ ਹੋਰਨਾਂ ਜਾਤੀਆਂ ਨਾਲ ਮਿਲਵਰਤਨ ਘੱਟ ਰਿਹਾ ਹੈ। ਸਾਂਹਸੀ ਕਬੀਲਾ ਜਦੋਂ ਹੋਰਨਾਂ ਕਬੀਲਿਆਂ ਵਾਂਗ ਰਾਜਸਥਾਨ ਨੂੰ ਛੱਡ ਕੇ ਦੂਜੇ ਰਾਜਾਂ ਵੱਲ ਪ੍ਰਵੇਸ਼ ਕਰਦਾ ਹੈ ਤਾਂ ਉਹਨਾਂ ਦਾ ਵਿਚਾਰ ਸੀ ਕਿ ਮੁਗਲਾਂ ਦੇ ਖ਼ਾਤਮੇ ਤੋਂ ਬਾਅਦ ਉਹ ਦੁਬਾਰਾ ਉਥੇ ਵੱਸ ਜਾਣਗੇ, ਜਿਸ ਕਰਕੇ ਕਬੀਲਾਈ ਲੋਕ ਇਕੱਠੇ ਰਹਿ ਰਹੇ ਸਨ ਤਾਂ ਜੋ ਵਾਪਸੀ ਸਮੇਂ ਇਕੱਠੇ ਹੋ ਸਕਣ। ਇਸ ਕਾਰਨ ਕਬੀਲਾ ਅੱਜ ਵੀ ਇਕੱਠ ਵਿਚ ਰਹਿ ਰਿਹਾ ਹੈ। ਦੂਸਰਾ ਅੰਗਰੇਜ਼ ਹਕੂਮਤ ਦੇ ਆਉਣ ਨਾਲ ਅਜਿਹਾ ਸੰਭਵ ਨਹੀਂ ਹੋ ਸਕਿਆ ਕਿ ਸਾਂਹਸੀ ਕਬੀਲਾ ਰਾਜਸਥਾਨ ਵੱਲ ਪਰਤ ਸਕੇ, ਕਿਉਂਕਿ ਅੰਗਰੇਜ਼ ਹਕੂਮਤ ਵਲੋਂ ਜਰਾਇਮ ਪੇਸ਼ਾ ਐਕਟ ਲਾਗੂ ਕਰਨ ਦੇ ਕਾਰਨ ਕਬੀਲਿਆਂ ਨੂੰ ਆਪਣੀ ਪੱਖੀ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ। ਜੇਕਰ ਕੋਈ ਕਬੀਲੇ ਦਾ ਵਿਅਕਤੀ ਬਾਹਰ ਜਾਂਦਾ ਵੀ ਸੀ ਤਾਂ ਸਰਪੰਚ ਜਾਂ ਨੰਬਰਦਾਰ ਨੂੰ ਇਤਲਾਹ ਦੇ ਕੇ ਹੀ ਜਾਂਦਾ ਸੀ। ਇਸ ਤੋਂ ਬਿਨਾਂ ਥਾਣੇ ਵਿਚ ਹਰ ਰੋਜ਼ ਹਾਜ਼ਰੀ ਲਗਾਉਣੀ ਪੈਂਦੀ ਸੀ। ਇਸੇ ਕਰਕੇ ਸਾਂਹਸੀ ਕਬੀਲੇ ਦੀਆਂ ਜਿੱਥੇ ਪੱਖੀਆਂ ਸਨ ਉੱਥੇ ਡੇਰਿਆਂ ਨੂੰ ਪੱਕਾ ਨਿਵਾਸ ਸਥਾਨ ਬਣਾਉਣਾ ਪਿਆ। ਸ਼ਹਿਨਾਜ਼

Format

Receipt emailed after payment.

Secure checkout · UPI · cards · netbanking

WhatsApp order