S

pa · Fiction

ਹੜ੍ਹ (ਨਾਵਲ)

ਸੁਖਿੰਦਰ

₹499

ਹੜ੍ਹ' ਨਾਵਲ ਵਿੱਚ ਸੁਖਿੰਦਰ ਨੇ ਕੈਨੇਡਾ ਵਿੱਚ ਪੈਦਾ ਹੋਈ ਇੰਟਰਨੈਸ਼ਨਲ ਸਟੂਡੈਂਟਸ ਦੀ ਸਮੱਸਿਆ ਨੂੰ ਬਹੁਤ ਹੀ ਗਹਿਰਾਈ ਨਾਲ ਸਮਝਿਆ ਅਤੇ ਬਹੁਤ ਹੀ ਸੂਝ ਨਾਲ ਪੇਸ਼ ਕੀਤਾ ਹੈ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਵਿੱਚ ਆ ਰਿਹਾ ਇੰਟਰਨੈਸ਼ਨਲ ਸਟੂਡੈਂਟਸ ਦਾ ਹੜ੍ਹ, ਹੁਣ, ਕੈਨੇਡਾ ਲਈ ਇੱਕ ਬਹੁਤ ਹੀ ਖਤਰਨਾਕ ਸਮੱਸਿਆ ਬਣ ਚੁੱਕਾ ਹੈ ਕਰਨਾ, ਮਹਾਮਾਰੀ ਸੰਕਟ ਤੋਂ ਬਾਅਦ ਕੈਨੇਡਾ ਦੀ ਡਾਵਾਂਡੋਲ ਹੋ ਰਹੀ ਆਰਥਿਕਤਾ ਨੂੰ ਸਹਾਰਾ ਦੇਣ ਲਈ ਕੈਨੇਡਾ ਸਰਕਾਰ ਨੇ ਇਮੀਗ੍ਰਸਨ ਕਾਨੂੰਨਾਂ ਵਿੱਚ ਕੁਝ ਤਬਦੀਲੀਆ ਕੀਤੀਆਂ ਸਨ. ਇਨ੍ਹਾਂ ਤਬਦੀਲੀਆਂ ਸਦਕਾ ਲੱਖਾਂ ਹੀ ਇੰਟਰਨੈਸ਼ਨਲ ਸਟੂਡੈਂਟਸ ਨੇ, ਕੈਨੇਡਾ ਆ ਕੇ ਕਾਲਿਜਾਂ/ਯੂਨੀਵਰਸਿਟੀਆਂ ਵਿੱਚ ਪੜ੍ਹਨ ਲਈ ਤਿੰਨ-ਤਿੰਨ ਗੁਣਾ ਫੀਸਾ ਦੇਣੀਆ ਸਨ ਅਤੇ ਕੈਨੇਡਾ ਨੂੰ, ਇਸ ਤਰ੍ਹਾਂ, ਲੱਖਾ ਦੀ ਗਿਣਤੀ ਵਿੱਚ ਸਸਤੇ ਮਜ਼ਦੂਰ ਵੀ ਮਿਲ ਜਾਣੇ ਸਨ . ਪਰ IELTS ਟੈਸਟ ਪਾਸ ਕਰਕੇ ਅਤੇ ਕਾਗਜੀ ਵਿਆਹ ਕਰਕੇ ਗ੍ਰੇਡ 12 ਪਾਸ ਇੰਟਰਨੈਸ਼ਨਲ ਸਟੂਡੈਂਟਸ ਦਾ ਕੈਨੇਡਾ ਵਿੱਚ ਹੜ੍ਹ ਆ ਜਾਣ ਕਰਕੇ ਕੈਨੇਡਾ ਨੂੰ ਅਨੇਕਾਂ ਤਰ੍ਹਾਂ ਦੀਆਂ ਸਮਾਜਿਕ, ਸੱਭਿਆਚਾਰਕ, ਕਾਨੂੰਨੀ, ਨੈਤਿਕ, ਵਿੱਦਿਅਕ, ਵਸੇਬੇ ਦੀਆਂ, ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਗਿਆ। ਇਹਨਾ ਸਮੱਸਿਆਵਾ ਦੇ ਪੈਦਾ ਹੋਣ ਦਾ ਮੂਲ ਕਾਰਨ ਇਹ ਸੀ ਕਿ ਕੈਨੇਡਾ ਆਉਣ ਵਾਲੇ ਵਧੇਰੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਨਾ ਤਾ ਕੈਨੇਡਾ ਦੇ ਸਭਿਆਚਾਰ ਦੀ ਹੀ ਕੋਈ ਜਾਣਕਾਰੀ ਸੀ, ਨਾ ਹੀ ਉਨ੍ਹਾ ਨੂੰ ਚੰਗੀ ਤਰ੍ਹਾਂ ਅੰਗ੍ਰੇਜੀ ਬੋਲਣੀ ਹੀ ਆਉਂਦੀ ਸੀ, ਨਾ ਹੀ ਉਨ੍ਹਾਂ ਨੂੰ ਅੰਗ੍ਰੇਜ਼ੀ ਚੰਗੀ ਤਰ੍ਹਾਂ ਸਮਝ ਹੀ ਆਉਂਦੀ ਸੀ

Format

Receipt emailed after payment.

Secure checkout · UPI · cards · netbanking

WhatsApp order