
pa · Fiction
ਜਦੋਂ ਜਾਗੋ ਉਦੋਂ ਸਵੇਰਾ (ਲੇਖ ਸੰਗ੍ਰਹਿ)
S.K. Aggarwal
₹249
ਸਤੀਸ਼ ਅਗਰਵਾਲ ਮੇਰਾ ਬਹੁਤ ਹੀ ਅਜੀਜ਼ ਹੈ। ਇਸ ਦੀਆਂ ਲਿਖਤਾਂ ਜਿੱਥੇ ਉਸ ਦੇ ਆਪਣੇ ਜੀਵਨ ਦੇ ਤਜਰਬਿਆਂ ਦੀ ਤਰਜਮਾਨੀ ਕਰਦੀਆਂ ਜਾਪਦੀਆਂ ਹਨ, ਉੱਥੇ ਇਸ ਨੇ ਸਮਾਜ ਅਤੇ ਵਿਵਸਥਾ ਦੇ ਵੱਖ-ਵੱਖ ਰੰਗਾਂ ਅਤੇ ਅਹਿਮ ਪਹਿਲੂਆਂ ਜਿਵੇਂ ਮਾਖਿਓਂ ਮਿੱਠੀ-ਪੰਜਾਬੀ ਡਿੱਠੀ, ਰੁੱਖਾਂ ਵੱਲ ਰੁੱਖ, ਮੇਰੇ ਪਿਤਾ ਜੀ, ਫ਼ੈਸਲਾ ਅਤੇ ਸਕੂਨ ਆਦਿ ਲੇਖਾਂ ਨੂੰ ਬੜੀ ਬਰੀਕੀ ਅਤੇ ਡੂੰਘਾਈ ਨਾਲ ਆਪਣੀ ਕਲਮ ਦੀ ਛੋਹ ਦਿੱਤੀ ਹੈ। ਮੇਰੇ ਲਈ ਇਹ ਬੇਅੰਤ ਖੁਸ਼ੀ ਦੀ ਗੱਲ ਹੈ ਕਿ ਉਹ ਪੰਜਾਬੀ ਮਾਂ-ਬੋਲੀ ਦੀ ਝੋਲੀ ’ਚ ਆਪਣੀ ਪਲੇਠੀ ਪੁਸਤਕ ‘ਜਦੋਂ ਜਾਗੋ ਉਦੋਂ ਸਵੇਰਾ’ ਇਸ ਦੇ ਸੱਚੇ-ਸੁੱਚੇ ਹਰਫ਼ਾਂ ’ਚ ਪਰੋ ਕੇ ਪੰਜਾਬੀ ਸਾਹਿਤ ਜਗਤ ਨੂੰ ਭੇਟ ਕਰ ਰਿਹਾ ਹੈ। ਜਸਟਿਸ ਅਸ਼ੋਕ ਭਾਨ, ਸਾਬਕਾ ਜੱਜ, ਸੁਪਰੀਮ ਕੋਰਟ