S

pa · Fiction

ਕੁੰਭ 'ਚ ਛੁਟੀਆਂ ਔਰਤਾਂ (ਕਾਵਿ-ਸੰਗ੍ਰਹਿ)

Harbhagwan Chawla

₹799

ਸਿਰਸਾ ਨਿਵਾਸੀ ਹਿੰਦੀ ਕਵੀ ਤੇ ਕਥਾਕਾਰ ਪ੍ਰੋ. ਹਰਭਗਵਾਨ ਚਾਵਲਾ ਕਿਸੇ ਰਸਮੀ ਜਾਣ-ਪਛਾਣ ਦਾ ਮੁਥਾਜ ਨਹੀਂ| ਉਸ ਕੋਲ ਸਥਾਨਕ, ਕੌਮੀ ਤੇ ਕੌਮਾਂਤਰੀ ਵਰਤਾਰਿਆਂ ਨੂੰ ਦੇਖਣ, ਸਮਝਣ ਵਾਲੀ ਗਹਿਰੀ ਨੀਝ ਵੀ ਹੈ ਅਤੇ ਦਿਲੋ-ਦਿਮਾਗ਼ ‘ਚ ਉਤਰ ਜਾਣ ਵਾਲੀ ਭਾਸ਼ਾਈ ਸਮਰੱਥਾ ਵੀ| ਸਰਲ, ਸੁਬੋਧ ਤੇ ਗੱਲਬਾਤੀ ਅੰਦਾਜ਼ ਵਾਲੀ ਉਸ ਦੀ ਕਾਵਿ-ਭਾਸ਼ਾ ਅਲੰਕਾਰਕ ਸ਼ਿੰਗਾਰ-ਸ਼ੈਲੀ ਤੋਂ ਵੀ ਮੁਕਤ ਹੈ ਅਤੇ ਸੰਬੋਧਨੀ ਸੁਰ ਵਾਲੇ ਰਾਜਸੀ ਮੁਹਾਵਰੇ ਤੋਂ ਵੀ| ਉਸਦੀ ਕਾਵਿ-ਭਾਸ਼ਾ ਦਾ ਜੁੱਸਾ / ਲਿਬਾਸ ਸਭਿਆਚਾਰਕ ਪਰ ਅੰਦਰੂਨੀ ਸਾਰ (essence) ਰਾਜਨੀਤਕ ਹੈ| ਕਵਿਤਾ ਦੀ ਸਿਰਜਣਾ ਉਸ ਲਈ ਗੁਆਚ ਗਏ ਤੇ ਹੱਥੋਂ ਕਿਰ ਰਹੇ, ਪਰ ਅੱਜ ਵੀ ਸਜੀਵ ਸਭਿਆਚਾਰਕ ਮੁੱਲਾਂ ਨੂੰ ਸਿਮਰਤੀਆਂ ਵਿੱਚ ਜਿੰਦਾ ਰੱਖਣ ਦਾ ਜ਼ਰ੍ਹੀਆ ਹੈ| ਕਵਿਤਾ ਉਸ ਲਈ ਮਨੁੱਖੀ ਸੰਵੇਦਨਾਵਾਂ ਤੋਂ ਦੁਨੀਆਂਦਾਰੀ ਦੀ ਧੂੜ ਲਾਹੁਣ, ਪੂੰਜੀ ਦੀ ਮਾਰ ਕਾਰਨ ਠੰਢੇ ਯਖ ਹੋ ਰਹੇ ਰਿਸ਼ਤਿਆਂ ਦੀ ਬਰਫ਼ ਨੂੰ ਪਿਘਲਾਉਣ, ਇਕੱਲ ਤੇ ਵਿਯੋਗ ਦੇ ਇਸ ਸੰਤਾਪੇ ਦੌਰ ਵਿਚ ਆਪਣੇ ਪਿਆਰਿਆਂ ਨਾਲ ਸੰਵਾਦ ਰਚਾਉਣ ਅਤੇ ਜੜ੍ਹ ਹੋਈਆਂ ਸਨਾਤਨੀ ਮਾਨਤਾਵਾਂ ਵਾਲੇ ਧਰਮ (ਸ਼ਾਸਤਰ), ਵਰਜਣਾ-ਮੁਖੀ ਸਭਿਆਚਾਰ ਤੇ ਦਮਨਕਾਰੀ ਹਿੰਸਾ ਦੇ ਖਿਲਾਫ਼ ‘ਯੁੱਧ’ ਦਾ ਪੈਗ਼ਾਮ ਹੈ| ਇਸੇ ਲਈ ਉਹ ਕਹਿੰਦਾ ਹੈ ਕਿ ‘ਪ੍ਰੇਮ ਦੇ ਹਤਿਆਰਿਆਂ ਖ਼ਿਲਾਫ਼ ਯੁਧ ’ਚ ਕਵਿਤਾ ਅਜੇ ਹਾਰੀ ਨਹੀਂ|’

Format

Receipt emailed after payment.

Secure checkout · UPI · cards · netbanking

WhatsApp order