S

pa · Fiction

ਕੂਕ ਸਰਹੱਦੋਂ ਪਾਰ ਦੀ

ਸਾਗ਼ੀਰ ਤਬੱਸੁਮ

₹799

ਸਗ਼ੀਰ ਤਬੱਸੁਮ ਦੁਆਰਾ ਲਿਖੀ ਵਾਰਤਕ ਦੀ ਪੁਸਤਕ 'ਕੂਕ ਸਰਹੱਦੋਂ ਪਾਰ ਦੀ' ਲਹਿੰਦੇ ਪੰਜਾਬ ਵੱਲੋਂ ਚੜ੍ਹਦੇ ਪੰਜਾਬ ਨੂੰ ਦਿੱਤਾ ਗਿਆ ਨਾਯਾਬ ਤੋਹਫ਼ਾ ਹੈ ਅਤੇ ਇਸ ਤੋਹਫ਼ੇ ਦਾ ਮਾਧਿਅਮ ਬਣੀ ਹੈ-ਸੁਖਮੰਦਰ ਕੌਰ। ਸਗ਼ੀਰ ਤਬੱਸੁਮ ਦਾ ਸਬੰਧ ਪੰਜਾਬ ਦੇ ਵੱਡੇ ਜ਼ਿਲ੍ਹੇ ਬਹਾਵਲ ਨਗਰ ਨਾਲ ਹੈ। ਇਸ ਖੇਤਰ ਦੇ ਅਦਬ ਦੀ ਇਕ ਆਪਣੀ ਵਿਰਾਸਤ ਹੈ। ਇਸ ਖੇਤਰ ਦਾ ਸਬੰਧ ਚਿਸਤੀ ਸੰਪਰਦਾਇ ਨਾਲ ਸਬੰਧਤ ਸੂਫੀ ਸ਼ੇਖ ਖਵਾਜਾ ਤਾਜੁਦੀਨ ਚਿਸ਼ਤੀ ਨਾਲ ਹੈ ਜੋ ਪੰਜਾਬੀ ਅਦਬ ਦੇ ਪਿਤਾਮਾ ਦੇ ਤੌਰ 'ਤੇ ਜਾਣੇ ਜਾਂਦੇ ਸ਼ੇਖ ਫਰੀਦ-ਉਦ-ਦੀਨ ਗੰਜਸ਼ਕਰ ਦਾ ਪੋਤਾ ਸੀ। ਸਦੀਆਂ ਤੋਂ ਪੰਜਾਬੀ ਅਦਬ ਨਾਲ ਸਿੰਜੀ ਇਸ ਵਿਰਾਸਤੀ ਧਰਤੀ ਦਾ ਵਸਨੀਕ ਸਗ਼ੀਰ ਤਬੱਸੁਮ ਲਹਿੰਦੇ ਪੰਜਾਬ ਦਾ ਮਕਬੂਲ ਸ਼ਾਇਰ ਹੈ। ਇਸ ਪੁਸਤਕ ਤੋਂ ਪਹਿਲਾਂ ਵੀ ਉਸ ਦੀ ਸ਼ਾਇਰੀ ਦੀ ਇਕ ਪੁਸਤਕ 'ਹੋਰ ਮੁਹੱਬਤ ਨਈਂ ਕਰਨੀ' ਸ਼ਾਹਮੁਖੀ ਤੋਂ ਗੁਰਮੁਖੀ ਵਿਚ ਲਿਪੀਆਂਤਰਿਤ ਹੋ ਚੁੱਕੀ ਹੈ। ਹੱਥਲੀ ਪੁਸਤਕ ਉਸ ਦੀ ਵਾਰਤਕ ਦੀ ਪੁਸਤਕ ਹੈ, ਜਿਸ ਵਿਚ ਉਸ ਨੇ ਬਹਾਵਲਪੁਰ ਇਲਾਕੇ ਦੇ 25 ਦੇ ਕਰੀਬ ਸ਼ਾਇਰਾਂ ਦੇ ਸ਼ਬਦ ਚਿਤਰ ਲਿਖੇ ਹਨ। ਲਹਿੰਦੇ ਪੰਜਾਬ ਦੀ ਠੇਠ ਪੰਜਾਬੀ ਨੂੰ ਸੂਫੀ ਦਰਸ਼ਨ ਦੀਆਂ ਛੂਹਾਂ ਦੇ ਕੇ ਜਿਸ ਰੌਚਕ ਅਤੇ ਲਿਸ਼ਕਵੇਂ-ਪੁਸ਼ਕਵੇਂ ਅੰਦਾਜ਼ ਵਿਚ ਪੇਸ਼ ਕੀਤਾ ਹੈ, ਉਹ ਬਾਕਮਾਲ ਹੈ।

Format

Receipt emailed after payment.

Secure checkout · UPI · cards · netbanking

WhatsApp order