S

pa · Fiction

ਪੰਜਾਬ ਨਕਸਲੀ ਲਹਿਰ ਅਤੇ ਕਵਿਤਾ

Sandeep Singh (Dr.)

₹249

ਪੰਜਾਬ ਦੀ ਧਰਤੀ ਹਮੇਸ਼ਾ ਹੀ ਹਥਿਆਰਬੰਦ ਯੁੱਧਾਂ ਦਾ ਅਖਾੜਾ ਬਣੀ ਰਹੀ ਹੈ। ਪੰਜਾਬ ਦੀ ਹਸਤੀ ਹੀ ਹਥਿਆਰਬੰਦ ਸੰਘਰਸ਼ਾਂ ਵਿਚੋਂ ਘੜੀ ਗਈ ਹੈ। ਮਨੁੱਖੀ ਸੱਭਿਆਤਾਵਾਂ ਦੇ ਮੁਢਲੇ ਵਿਕਾਸ ਦੌਰਾਨ ਹੀ ਪੰਜਾਬ ਦੀ ਧਰਤੀ ਆਪਣੀ ਮੌਸਮੀ ਵਿਸ਼ੇਸ਼ਤਾ ਕਾਰਨ ਮਨੁੱਖੀ ਸਮੂਹਾਂ ਨੂੰ ਆਕਰਸ਼ਿਤ ਕਰਦੀ ਰਹੀ। ਨਤੀਜੇ ਵਜੋਂ ਵੱਖ-ਵੱਖ ਕਬੀਲੇ, ਨਸਲਾਂ ਅਤੇ ਸੱਭਿਆਤਾਵਾਂ ਦੇ ਭੇੜ ਨੇ ਪੰਜਾਬ ਨੂੰ ਜੁਝਾਰੂ ਖਸਲਤ ਪ੍ਰਦਾਨ ਕੀਤੀ। ਸਾਮਰਾਜੀ ਤਾਕਤਾਂ ਦੀ ਸਥਾਪਤੀ ਅਤੇ ਉਭਾਰ ਨਾਲ ਇਸ ਧਰਤੀ ਉਪਰ ਜੰਗਾਂ ਯੁੱਧਾਂ ਦਾ ਅਖਾੜਾ ਮਘਿਆ ਰਿਹਾ। ਪੂਰਬ ਬਸਤੀਵਾਦੀ ਦੌਰ ਤੋਂ ਅਧੁਨਿਕ ਕਾਲ ਤੱਕ ਇਹ ਕਬੀਲਾਈ ਸਿਧਾਂਤਕ ਅਤੇ ਰਾਜਨੀਤਿਕ ਲੜਾਈਆਂ ਪੰਜਾਬ ਦੀ ਹੋਣੀ ਬਣੀਆਂ ਰਹੀਆਂ। ਸੱਤਰਵਿਆਂ ਦਰਮਿਆਨ ਪੈਦਾ ਹੋਈ ਨਕਸਲੀ ਲਹਿਰ ਵੀ ਇਸ ਲੜੀ ਵਿਚ ਪ੍ਰਮੁਖ ਥਾਂ ਰੱਖਦੀ ਹੈ।

Format

Receipt emailed after payment.

Secure checkout · UPI · cards · netbanking

WhatsApp order