S

pa · Fiction

ਸੂਰਜ ਤਪ ਕਰਦਾ

Bharga Nand

₹499

ਮੇਰੇ ਇਸ ਨਾਵਲ ਦੇ ਬਹੁਤੇ ਪਾਤਰਾ ਸਮੇਤ ਚੰਦਰ ਗੁਪਤ ਨੇ ਜਿੱਥੇ ਅਤੇ ਜਦੋਂ ਮੌਕਾ ਲੱਗਿਆ ਤਾਂ ਜ਼ਿੰਦਗੀ ਦੀਆਂ ਰੌਣਕਾਂ ਹੰਢਾਉਣ ਤੋਂ ਪਾਸਾ ਨਹੀਂ ਵੱਟਿਆ! ਭਾਵ, 'ਚੰਨ' ਹਨੇਰੀਆਂ ਰਾਤਾਂ ਵਿੱਚ ਲੋਕਾਂ ਲਈ 'ਚੰਨ ਚਾਨਣੀ' ਦੀ ਸੰਗਾਤ ਲੈ ਕ 'ਆਉਂਦਾ ਹੈ, ਉੱਥੇ ਖੁਦ ਵੀ ਤਾਂ ਜ਼ਿੰਦਗੀ ਦੇ ਐਸ਼-ਅਰਾਮ ਦੀਆਂ ਝਾਕੀਆਂ ਦਾ ਅਨੰਦ ਮਾਣਦਾ ਹੈ। ਪਰ, ਇਸ ਕਥਾਨਕ ਅੰਦਰ ਬਹੁਤ ਘੱਟ ਅਜਿਹੇ ਪਾਤਰ ਹਨ ਜੋ ਆਪਣੇ ਨਿਸ਼ਚੇ ਪ੍ਰਤੀ ਅਡੋਲ ਰਹਿ ਕੇ ਸਾਧਨਾ ਕਰਦੇ ਹਨ। ਜਿਵੇਂ ਉਰਵਸ਼ੀ, ਦੇਵਸੇਨਾ ਆਦਿ ਜਾਂ ਫੇਰ ਆਚਾਰਯ ਚਾਣਕੱਯ, ਜੋ ਆਪਣੇ ਵਤਨ ਅਤੇ ਹਮਵਤਨੀ ਲੋਕਾਂ ਦੇ ਹਿੱਤਾਂ ਪਤੀ ਦ੍ਰਿੜਤਾ ਨਾਲ ਪਰਣਾਇਆ ਹੋਇਆ ਸੀ। ਜਿਸਨੇ ਭੌਤਿਕ ਅਤੇ ਸਰੀਰਕ ਵਾਸ਼ਨਾਵਾਂ ਦਾ ਕਦਾਚਿਤ ਲਾਲਚ ਨਹੀਂ ਕੀਤਾ। ਸੱਤਾ-ਸ਼ਕਤੀ, ਧਨ-ਦੋਲਤ, ਮਾਨ-ਸਨਮਾਨ, ਵਿਵੇਕ-ਬੁੱਧੀ, ਕੀ ਨਹੀਂ ਸੀ ਉਸ ਪਾਸ ? ਚਾਹੁੰਦਾ ਤਾਂ ਹਰ ਸੁਖ, ਐਸ ਉਸਦੇ ਪੈਰਾਂ ਵਿੱਚ ਸੀ। ਪਰ ਨਹੀਂ, ਉਸਨੇ ਅਜਿਹਾ ਨਹੀਂ ਕੀਤਾ। ਉਸਨੇ ਤਿਆਗ ਨੂੰ ਪਹਿਲ ਦਿੱਤੀ ਆਪਣੇ ਮਿੱਥੇ ਨਿਸ਼ਾਨਿਆਂ ਨੂੰ ਸਾਧਣ ਵਿੱਚ। ਉਸ ਖਾਤਰ ਰਾਸ਼ਟਰ ਹਿੱਤ, ਲੋਕ ਕਲਿਆਣ ਸਰਵ ਉੱਚ ਸੀ, ਨਾ ਕਿ ਨਿੱਜੀ ਸੁਖ। ਇਸੇ ਆਦਰਸ਼ ਨੂੰ ਉਸਨੇ ਜੀਵਨ ਜਿਉਣ ਦੇ ਢੰਗ ਵਿੱਚ ਅਤੇ ਆਪਣੀਆਂ ਲਾਸਾਨੀ ਲਿਖਤਾ ਵਿੱਚ ਪੂਰੀ ਲਗਨ ਅਤੇ ਦ੍ਰਿੜਤਾ ਨਾਲ ਆਪਣੀ ਮੌਤ ਤੱਕ ਬਾਕਾਇਦਾ ਪਰਚਾਰਿਆ ਅਤੇ ਹੰਢਾਇਆ। ਸੂਰਜ, ਜੋ ਕੁੱਲ ਲੋਕਾਈ ਦੇ ਕਲਿਆਣ ਲਈ ਆਪਣੀ ਊਰਜਾ, ਊਸ਼ਮਾ ਅਤੇ ਪ੍ਰਕਾਸ਼ ਵੰਡਦਾ ਹੈ ਪਰ ਖੁਦ 'ਤਪ' ਕਰਦਾ ਹੈ। ਨਿਰੋਲ ਤਪੱਸਿਆ। ਮੇਰੀ ਜਾਚੇ, ਆਚਾਰਯ ਚਾਣਕਯ ਤਪ ਕਰਦਾ ਸੂਰਜ ਹੀ ਤਾਂ ਹੈ । - ਭਰਗਾ ਨੰਦ

Format

Receipt emailed after payment.

Secure checkout · UPI · cards · netbanking

WhatsApp order