S

pa · fiction

ਸੁਪਨਾ

Dr. Atinderpal Singh

₹799

ਅਤਿੰਦਰਪਾਲ ਪੰਜਾਬੀ ਕਾਵਿ ਖੇਤਰ ਦਾ ਉਭਰਦਾ ਨਾਂ ਹੈ। ਹੱਥਲੀ ਪੁਸਤਕ ‘ਸੁਪਨਾ’ ਦੀਆਂ ਕਵਿਤਾਵਾਂ ਪੜ੍ਹਦਿਆਂ ਉਸਦੀ ਮੁਹੱਬਤੀ ਸ਼ਾਇਰੀ ਦੇ ਦੀਦਾਰ ਹੁੰਦੇ ਹਨ। ਉਸ ਦੇ ਅੰਦਰ ਸ਼ਾਇਰੀ ਦਾ ਸਰ ਚਸ਼ਮਾ ਵਗਦਾ ਹੈ। ਉਸ ਦੇ ਮਨ ’ਚ ਵਿਚਾਰ ਆਪ-ਮੁਹਾਰੇ ਚਲਦੇ ਰਹਿੰਦੇ ਹਨ, ਉਹ ਬਿਨਾਂ ਕਿਸੇ ਉਚੇਰ ਤੋਂ ਉਨ੍ਹਾਂ ਨੂੰ ਕਾਗ਼ਜ਼ ’ਤੇ ਉਤਾਰ ਦਿੰਦਾ ਹੈ। ਅਤਿੰਦਰਪਾਲ ਪੇਸ਼ੇ ਵਜੋਂ ਡਾਕਟਰ ਹੈ। ਜਿਸ ਨੇ ਆਪਣੀ ਐਮ.ਬੀ.ਬੀ.ਐੱਸ. ਦੀ ਪੜ੍ਹਾਈ ਹੁਣੇ-ਹੁਣੇ ਮੁਕੰਮਲ ਕੀਤੀ ਹੈ। ਮੈਡੀਕਲ ਦੀ ਪੜ੍ਹਾਈ ਦੇ ਨਾਲ-ਨਾਲ ਪੰਜਾਬੀ ਕਵਿਤਾ ਦੀ ਸਿਰਜਣਾ ਵੱਲ ਰੁਝਾਨ ਹੋਣਾ, ਪੰਜਾਬੀ ਕਵਿਤਾ ਲਈ ਸ਼ੁਭ ਸ਼ਗਨ ਹੈ। ਅਤਿੰਦਰਪਾਲ ਦੀ ਕਵਿਤਾ ਵਿੱਚ ਅਥਾਹ ਰਵਾਨਗੀ ਹੈ। ਪੋਲੇ-ਪੋਲੇ ਸ਼ਬਦਾਂ ਨਾਲ ਆਪਣੇ ਭਾਵਾਂ ਨੂੰ ਪੇਸ਼ ਕਰਨ ਦਾ ਉਸ ਕੋਲ ਕਮਾਲ ਦਾ ਹੁਨਰ ਹੈ, ਜਿਸ ਨੂੰ ਪੜ੍ਹ ਕੇ ਪਾਠਕ ਅਸ਼-ਅਸ਼ ਕਰ ਉੱਠਦਾ ਹੈ। ਅਤਿੰਦਰਪਾਲ ਅੰਦਰ ਵੱਡਾ ਸ਼ਾਇਰ ਬਣਨ ਦੀਆਂ ਅਥਾਹ ਸੰਭਾਵਨਾਵਾਂ ਹਨ। ਉਸ ਦੀ ਇਸ ਪਲੇਠੀ ਪੁਸਤਕ ‘ਸੁਪਨਾ’ ਲਈ ਮੈਂ ਉਸ ਨੂੰ ਢੇਰ ਸਾਰੀਆਂ ਮੁਬਾਰਕਾਂ ਦਿੰਦਾ ਹੋਇਆ, ਆਸ ਕਰਦਾ ਹਾਂ ਕਿ ਲੇਖਕ ਆਉਣ ਵਾਲੇ ਸਮੇਂ ’ਚ ਸ਼ਾਇਰੀ ਦੀਆਂ ਇਸ ਤੋਂ ਵੀ ਬਿਹਤਰ ਪੁਸਤਕਾਂ ਪਾਠਕਾਂ ਦੀ ਝੋਲੀ ਪਾਉਂਦਾ ਰਹੇਗਾ। ਮੈਨੂੰ ਪੂਰਨ ਆਸ ਅਤੇ ਵਿਸ਼ਵਾਸ ਹੈ ਕਿ ਇਸ ਪੁਸਤਕ ਨੂੰ ਪਾਠਕ ਭਰਪੂਰ ਹੁੰਗਾਰਾ ਦੇਣਗੇ। ਡਾ. ਬਲਦੇਵ ਸਿੰਘ

Format

Receipt emailed after payment.

Secure checkout · UPI · cards · netbanking

WhatsApp order