S

pa · Fiction

ਬੇਅੰਤ ਕੌਰ ਦੇ ਨਾਟਕਾਂ ਦਾ ਨਾਰੀਵਾਦੀ ਪਰਿਪੇਖ

Dr. Baljeet Kaur Sidhu

₹249

ਆਧੁਨਿਕ ਸਾਹਿਤ ਵਿੱਚ ਸਿੱਖਿਆ ਦਾ ਪ੍ਰਸਾਰ ਹੋਣ ਕਰਕੇ ਔਰਤ ਨੇ ਖੁਦ ਆਪਣੀਆਂ ਸਾਹਿਤਕ ਰਚਨਾਵਾਂ ਵਿੱਚ ਔਰਤ ਦੇ ਮਨੋਭਾਵਾਂ ਨੂੰ ਪੇਸ਼ ਕੀਤਾ ਹੈ। ਇਨ੍ਹਾਂ ਰਚਨਾਵਾਂ ਰਾਹੀਂ ਔਰਤ ਨੇ ਔਰਤ ਦੀ ਤ੍ਰਾਸਦੀ ਨੂੰ ਖਤਮ ਕਰਨ ਅਤੇ ਸਮਾਜ ਦੀਆਂ ਪ੍ਰ੍ਰੰਪਰਾਗਤ ਸੋਚ ਵਾਲੀਆਂ ਔਰਤ ਵਿਰੋਧੀ ਨੀਤੀਆਂ ਨੂੰ ਰੱਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੰਜਾਬੀ ਨਾਟਕ ਦੇ ਖੇਤਰ ਵਿਚ ਅਜਿਹੀ ਹੀ ਇਕ ਨਵੀਨ ਨਾਟਕਕਾਰਾ ਬੇਅੰਤ ਕੌਰ ਦਾ ਨਾਮ ਸ਼ੁਮਾਰ ਕੀਤਾ ਜਾਂਦਾ ਹੈ। ਜਿਸ ਨੇ ਖੁਦ ਇਸਤਰੀ ਹੋਣ ਕਰਕੇ ਆਪਣੇ ਨਾਟਕਾਂ ਵਿੱਚ ਇਸਤਰੀ ਦੇ ਦੁਖਾਂਤ ਅਤੇ ਉਸਦੇ ਮਨੋਭਾਵਾਂ ਨੂੰ ਬਹੁਤ ਵਧੀਆ ਢੰਗ ਨਾਲ ਪੇੇਸ਼ ਕੀਤਾ ਹੈ। ਉਸ ਨੇ ਆਪਣੇ ਨਾਟਕਾਂ ਵਿਚ ਔਰਤ ਦੇ ਹਰ ਦੁਖਾਂਤ ਨੂੰ ਪੇਸ਼ ਕੀਤਾ ਹੈ, ਭਾਵੇਂ ਸਮਾਜਿਕ, ਆਰਥਿਕ ਆਦਿ ਕਿਸੇ ਵੀ ਕਿਸਮ ਦਾ ਹੋਵੇ। ਉਸਦੇ ਨਾਟਕ ਸਟੇਜ ਉੱਪਰ ਸਫ਼ਲਤਾਪੂਰਵਕ ਖੇਡੇ ਜਾ ਸਕਦੇ ਹਨ। ਸੋ ਬੇਅੰਤ ਕੌਰ ਦੇ ਨਾਟਕਾਂ ਨੂੰ ਨਾਰੀਵਾਦੀ ਪਰਿਪੇਖ ਤੋਂ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਂ ਨਿਮਰਤਾ ਸਹਿਤ ਇਹ ਪੁਸਤਕ ਪਾਠਕਾਂ ਅਤੇ ਵਿਦਵਾਨਾਂ ਅੱਗੇ ਪ੍ਰਸਤੁਤ ਕਰਦੀ ਹਾਂ।

Format

Receipt emailed after payment.

Secure checkout · UPI · cards · netbanking

WhatsApp order