S

pa · Fiction

ਜੀਵਨ ਜੜ੍ਹਾਂ

Surinder Maqsudpuri

₹499

ਹੱਥਲਾ ਮਿੰਨੀ ਕਹਾਣੀ ਸੰਗ੍ਰਹਿ 'ਜੀਵਨ ਜੜ੍ਹਾਂ' ਪੜ੍ਹ ਕੇ ਸੁਰਿੰਦਰ ਮਕਸੂਦਪੁਰੀ ਦੀ ਮਾਨਵੀ ਤੇ ਪ੍ਰਪੱਕ ਲੇਖਣੀ ਬਾਰੇ ਕੋਈ ਸੰਦੇਹ ਨਹੀਂ ਰਹਿ ਜਾਂਦਾ। ਇਸ ਕਹਾਣੀ ਸੰਗ੍ਰਹਿ ਵਿੱਚ ਸ਼ਾਮਿਲ ਮਿੰਨੀ ਕਹਾਣੀਆਂ ਦੇ ਗਹਿਨ ਅਧਿਐਨ ਅਤੇ ਲੇਖਕ ਦੇ ਸਮੁੱਚੇ ਸਾਹਿਤਕ ਸਫ਼ਰ 'ਤੇ ਇੱਕ ਨਜ਼ਰ ਮਾਰਨ ਨਾਲ ਇੱਕ ਉਤਸ਼ਾਹੀ, ਹਿੰਮਤੀ, ਮਿਹਨਤੀ ਅਤੇ ਸਮੱਸਿਆਵਾਂ ਨਾਲ ਦੋ-ਚਾਰ ਹੋਣ ਵਾਲੇ ਸ਼ਖ਼ਸ ਦਾ ਬਿੰਬ ਸਾਹਮਣੇ ਆ ਜਾਂਦਾ ਹੈ। ਬਿਮਾਰ ਪੂੰਜੀਵਾਦੀ ਵਿਵਸਥਾ ਤੋਂ ਉਤਪੰਨ ਪ੍ਰਦੂਸ਼ਿਤ ਰਾਜਨੀਤਕ, ਸਮਾਜਿਕ ਤੇ ਸਭਿਆਚਾਰਕ ਵਾਤਾਵਰਣ ਦੇ ਪ੍ਰਮਾਣਿਕ ਬਿੰਬ ਇਨ੍ਹਾਂ ਮਿੰਨੀ ਕਹਾਣੀਆਂ 'ਚੋਂ ਮਿਲ ਜਾਂਦੇ ਹਨ। ਸਮਰੱਥ ਕਵੀ ਤੇ ਕਹਾਣੀਕਾਰ ਹੋਣ ਦੇ ਨਾਤੇ ਸੁਰਿੰਦਰ ਮਕਸੂਦਪੁਰੀ ਦੀ ਬੋਲੀ-ਸ਼ੈਲੀ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਇਸ ਦਾ ਕਾਵਿਕ ਤੇ ਮੁਹਾਵਰੇਦਾਰ ਹੋਣਾ ਹੈ।

Format

Receipt emailed after payment.

Secure checkout · UPI · cards · netbanking

WhatsApp order