
pa · Fiction
ਸੂਰਜਾਂ ਦੀ ਭਾਲ ਵਿੱਚ (ਗਜ਼ਲ -ਸੰਗ੍ਰਹਿ)
Bhupinder Sandhu Bathinda
₹499
'ਸੂਰਜਾਂ ਦੀ ਭਾਲ ਵਿੱਚ ਭੁਪਿੰਦਰ ਸੰਧੂ ਦਾ ਗ਼ਜ਼ਲ ਸੰਗ੍ਰਹਿ ਉਸ ਦੀ ਦੂਜੀ ਕਿਤਾਬ ਹੈ। ਭੁਪਿੰਦਰ ਬਚਪਨ ਤੋਂ ਸਾਹਿਤ, ਸਮਾਜ ਅਤੇ ਪ੍ਰਗਤੀਸ਼ੀਲ ਵਿਚਾਰਧਾਰਾ ਨਾਲ ਜੁੜ ਕੇ ਚੱਲ ਰਿਹਾ ਚੇਤੰਨ ਸ਼ਾਇਰ ਹੈ। ਉਸ ਨੂੰ ਮਨੁੱਖਤਾ ਦੇ ਨੈਤਿਕ ਪਤਨ ਦਾ ਅਹਿਸਾਸ ਹੈ ਅਤੇ ਅਸਾਵੀਂ ਆਰਥਿਕ ਵੰਡ ਦਾ ਵੀ ਦਰਦ ਹੈ। ਉਹ ਭਲਾ ਅਤੇ ਬੁਰਾ ਵਿਗਿਆਨਕ ਨਜ਼ਰੀਏ ਤੋਂ ਪਹਿਚਾਣਦਾ ਹੈ। ਉਸ ਦੀਆਂ ਗ਼ਜ਼ਲਾਂ 'ਚ ਪੇਸ਼ ਵਿਚਾਰ ਅਤੇ ਵਿਚਾਰਧਾਰਾ ਨਾ ਹੀ ਢੇਰ ਕਿਤਾਬਾਂ ਪੜ੍ਹ ਕੇ ਹਾਸਿਲ ਕੀਤੀ ਹੈ ਅਤੇ ਨਾ ਹੀ ਕਿਸੇ ਤੋਂ ਉਧਾਰੀ ਲਈ ਹੈ। ਉਸ ਨੇ ਇਹ ਸਭ ਆਪਣੀ ਜ਼ਿੰਦਗੀ ਨੂੰ ਜੀਅ ਕੇ, ਹਾਲਾਤਾਂ ਨੂੰ ਕਸ਼ੀਦ ਕੇ ਅਨੁਭਵ ਵਾਂਗ ਕਮਾਇਆ ਹੈ ।