
en · fiction
YUDHVEER
Lal Singh Dasuya
₹250
ਨਵੀਨ ਕਹਾਣੀ-ਸੰਗ੍ਰਹਿ ਦਾ ਸਿਰਲੇਖ ‘ਯੁੱਧਵੀਰ’ ਇਸ ਗੱਲ ਦੀ ਸਾਖੀ ਭਰਦਾ ਹੈ ਕਿ ਅੱਜ ਦੇ ਸਮੇਂ ਵਿੱਚ ਉਸ ਦੇ ਪਾਤਰ ਆਪਣੇ ਹਿੱਸੇ ਦੀ ਲੜਾਈ ਲੜ ਰਹੇ ਹਨ। ਮੁੱਖ ਤੌਰ ਤੇ ਇਹ ਲੜਾਈ ਵਿਵਸਥਾ ਤੰਤਰ ਵਿੱਚ ਉਲਝੇ ਹਰ ਉਸ ਮਨੁੱਖ ਦੀ ਹੈ, ਜੋ ਇਸ ਸਾਰੀ ਮਸ਼ੀਨਰੀ ਦਾ ਨਿੱਕਾ-ਮੋਟਾ ਜਿਹਾ ਪੁਰਜ਼ਾ ਮਾਤਰ ਹੈ। ਸਮਾਜਕ, ਸਰਕਾਰੀ ਤੇ ਆਰਥਿਕ ਪ੍ਰੇਸ਼ਾਨੀਆਂ ਦੇ ਝੰਬਿਆ ਨੂੰ ਬਹੁਤੀ ਵਾਰੀ ਪਰਿਵਾਰਕ ਪੱਧਰ ‘ਤੇ ਵੀ ਨਮੋਸ਼ੀ ਝੱਲਣੀ ਪੈਂਦੀ ਹੈ, ਭਾਵੇਂ ਉਹ ‘ਮਹਾਂਮਾਰੀ’ ਦਾ ਪਾਤਰ ਹੋਵੇ, ‘ਕਾਲੀ ਕਿਤਾਬ’ ਜਾਂ ‘ਯੁੱਧਵੀਰ’ ਦਾ। ਜਿਵੇਂ ਲਾਲ ਸਿੰਘ ਨਿੱਠ ਕੇ ਕਹਾਣੀ ਰਚਨਾ ਦੇ ਪੰਧ ‘ਤੇ ਅੱਗੇ ਵੱਧਦੇ ਰਹੇ ਹਨ, ਉਹਨਾਂ ਦੇ ਪਾਤਰ ਵੀ ਜੁਝਾਰੂਪਣ ਵਿਚ ਉਨ੍ਹਾਂ ਤੋਂ ਪਿੱਛੇ ਨਹੀਂ ਹਨ ਦੁਨੀਆਂ ਸਦਾ ਸਿਰੜੀ ‘ਯੁੱਧਵੀਰਾਂ’ ਦਾ ਇਸਕਤਬਲ ਕਰਦੀ ਆਈ ਹੈ।