S

pa · Fiction

ਮੇਰੀ ਜੀਵਨ ਕਥਾ : ਸੱਚੋ-ਸੱਚ (ਸਵੈ-ਜੀਵਨੀ) ਬਾਬਾ ਗੇਂਦਾ ਸਿੰਘ ਦੌਧਰ

Sukhdev Singh Sirsa

₹249

ਮੇਰੀ ਜੀਵਨ ਕਥਾ: ਸੱਚੋ ਸੱਚ' ਗ਼ਦਰੀ ਬਾਬਾ ਗੇਂਦਾ ਸਿੰਘ ਦਾ ਸਵੈ-ਬਿਰਤਾਂਤ ਹੈ। ਬਾਬਾ ਗੇਂਦਾ ਸਿੰਘ ਢੁੱਡੀਕੇ ਕੇਂਦਰ ਦਾ ਉਹ ਗ਼ਦਰੀ ਸੀ ਜਿਸ ਨੇ ਦੇਸ਼ ਦੀ ਆਜ਼ਾਦੀ ਦੀ ਤਹਿਰੀਕ ਵਿੱਚ ਅਨਮੋਲ ਯੋਗਦਾਨ ਪਾਇਆ ਹੈ ਅਤੇ ਤਾ-ਉਮਰ ਅਜਿਹੇ ਸਮਾਜ ਦੀ ਸਿਰਜਣਾ ਲਈ ਸਰਗਰਮ ਰਿਹਾ ਜਿਸ ਵਿੱਚ ਸਮਾਜਕ ਬਰਾਬਰੀ, ਸਮਾਜਕ ਨਿਆਂ ਅਤੇ ਮਨੁੱਖੀ ਗੌਰਵ ਨੰੂ ਪਹਿਲ ਹੋਵੇ। ਉਸ ਨੇ ਤਸੀਹੇ ਜਰੇ, ਜੇਲ੍ਹਾਂ ਅੰਦਰ ਰਿਹਾ, ਹਰ ਤਰ੍ਹਾਂ ਦੇ ਹਕੂਮਤੀ ਜਬਰ ਦੇ ਬਾਵਜੂਦ, ਉਹ ਅਡੋਲ, ਨਿਧੜਕ ਅਤੇ ਨਿਰਭੈ ਯੋਧਾ ਰਿਹਾ। ਬਾਬਾ ਗੇਂਦਾ ਸਿੰਘ ੳੁਹ ਵਿਸਰਿਆ ਨਾਇਕ (Unsung Hero) ਹੈ ਜਿਹੜਾ ਦੇਸ਼ ਦੀ ਆਜ਼ਾਦੀ ਬਾਅਦ ਹੋਰਨਾਂ ਹਜ਼ਾਰਾਂ ਮਰਜੀਵੜਿਆਂ ਵਾਂਗ ਸੱਤਾ ਦੀ ਧੂੜ ਹੇਠ ਦੱਬ ਦਿੱਤਾ ਗਿਆ। ਪਰੰਤੂ ਸੁਖਦੇਵ ਸਿੰਘ ਸਿਰਸਾ ਨੇ ਬਾਬਾ ਗੇਂਦਾ ਸਿੰਘ ਦੀ ਲਿਖਤ ਦੇ ਮੱਧਮ ਪੈ ਚੁੱਕੇ ਅਤੇ ਜਰਜਰੇ ਹੋ ਚੁੱਕੇ ਸਫ਼ਿਆਂ ਵਿੱਚੋਂ ਉਸ ਨੂੰ ਮੁੜ ਜਿਵਾਲ ਦਿੱਤਾ ਹੈ ਅਤੇ ਇੱਕ ਅਜਿਹੇ ਇਤਿਹਾਸ ਨੂੰ ਪੁਨਰ-ਜੀਵਤ ਕੀਤਾ ਹੈ ਜੋ ਸੱਤਾ ਦੇ ਇਤਿਹਾਸ ਦੇ ਸਮਾਨਾਂਤਰ ਲੋਕ ਇਤਿਹਾਸ ਦਾ ਜਿਉਂਦਾ ਜਾਗਦਾ ਪ੍ਰਮਾਣ ਬਣ ਗਿਆ ਹੈ।

Receipt emailed after payment.

Secure checkout · UPI · cards · netbanking

WhatsApp order